Monday, March 30, 2009

ਤਿੰਨ ਹਾਇਕੂ

ਸਨੋਅ ਸਾਦਗੀ

ਛਮ ਛਮ ਬਰਸੇ ਮੀਂਹ

ਮੈਂ ਮੀਂਹ ਵਿਚ

ਮੀਂਹ ਨਾਲ ਖੇਡਾਂ।।

ਤਰਨ ਤਲਾਅ ਸੋਹਣਾ

ਜੀ ਕਰੇ ਚੁੱਭੀ ਲਾਵਾਂ

ਮੁਛੀਆਂ ਵਾਂਗ ਰੰਗੀਲੀ ।।

ਨਹੀਂ ਜਾਣਾ ਸਕੂਲ

ਪਰੀਖਿਆ ਹੈ ਅੱਜ

ਨਿੱਕੀ ਜਿਹੀ ਤਾਂ ਹਾਂ ।।

4 comments:

  1. Nice one Gurpreet. As always. :)

    ReplyDelete
  2. in my childhood i always hate to go to school ਭਾਵੇਂ ਮੀਂਹ ਹੋਵੇ ਜਾਂ ਧੁਪ....:)

    ReplyDelete
  3. ਐ ਕਵਿਤਾ ਤੇਰੇ ਗਲ ਪਾਕੇ ਆਪਣੀ ਸੋਚ ਦੀਆਂ ...


    ਐ ਕਵਿਤਾ ਤੇਰੇ ਗਲ ਪਾਕੇ ਆਪਣੀ ਸੋਚ ਦੀਆਂ ਬਾਹਵਾਂ.
    ਕੁਝ ਪਲ ਸਾਲਮ ਸੂਰਤ ਹੋਕੇ ਆ ਮੈਂ ਵੀ ਜੀ ਜਾਵਾਂ,

    ਊਣਮਟੂਣਾ ਤੇਰੇ ਬਾਝੋਂ ਮੇਰੇ ਮਨ ਦਾ ਮੰਦਿਰ
    ਬਿਨਾਂ ਆਸਰੇ ਖਲਕਤ ਭਾਸਦੀ ਤੇ ਖੁਦ ਦਿਸਉਂ ਨਿਥਾਵਾਂ,


    ਤਿਲ ਤੋਂ ਛੋਟਾ ਖਸਖਸ ਵਰਗਾ ਕਵਿਤਾ ਦਾ ਹੈ ਡੇਰਾ
    ਪਰ ਪੂਰਾ ਬਰਹਿਮੰਡ ਦਿਸੇਂਦਾ ਕਵਿਤਾ ਦਾ ਸਿਰਨਾਂਵਾਂ


    ਕੁੱਖ ਤੋਂ ਕਬਰਾਂ ਬਾਦ ਤੀਕ ਦਾ ਸਾਥ ਤੇਰਾ ਸਭ ਮਾਨਣ
    ਤਾਂ ਵੀ ਟੋਲਣ ਟਾਂਵੇਂ ਟਾਂਵੇਂ ਤੇਰਾ ਹੀ ਸਿਰਨਾਂਵਾਂ.


    ਜਦ ਕਦ ਵੀ ਮਨ ਔਖਾ ਹੋਵੇ ਤੱਕ ਚੁਫੇਰੇ ਹਨੇਰਾ ,
    ਮੈਂ ਤਾਂ ਸ਼ਬਦਾਂ ਦੇ ਜੰਗਲ ਵਿੱਚ ਕਵਿਤਾ 'ਦੀਪ' ਜਗਾਵਾਂ
    deepzirvi@yahoo.co.in

    ReplyDelete
  4. inj lageya jive mere lai hi hai...
    maja aa gaya
    dhanwaad ji!

    ReplyDelete